Thread Rating:
  • 1 Vote(s) - 3 Average
  • 1
  • 2
  • 3
  • 4
  • 5
Fantasy ਕਾਸ਼ ....ਇਹ ਸੱਚ ਹੋਵੇ
#1
ਇਹ ਕਹਾਣੀ ਬਿਲਕੁਲ ਕਾਲਪਨਿਕ ਹੈ  ਇਹਦਾ ਕਿਸੇ ਨਾਲ ਕਿਸੇ ਤਰ੍ਹਾਂ ਵੀ ਕੋਈ ਸਬੰਧ ਨਹੀਂ
ਮੇਰਾ ਨਾਮ ਰਾਜ ਹੈ । ਮੈਂ ਇਸ ਕਹਾਣੀ ਦਾ ਮੁੱਖ ਪਾਤਰ ਅਤੇ ਮੇਰੇ ਪਿਤਾ ਜੀ ਇਕ ਕੰਪਨੀ ਵਿਚ ਕਲਰਕ ਹਨ ਅਤੇ ਮਾਤਾ  ਹਾਊਸ wife  ਬਾਕੀ ਦੇ ਪਾਤਰ  ਕਹਾਣੀ ਦੇ ਨਾਲ ਨਾਲ  ਹੀ Introduce ਹੋਣ ਗੇ।  ਮੈ ਬਚਪਨ ਤੋ ਹੀ ਆਪਣੇ ਆਪ ਚ ਕੁਛ ਅਜੀਬ ਮਹਿਸੂਸ ਕਰਦਾ ਸੀ। ਮੈਨੂੰ ਇੰਜ ਲਗਦਾ ਸੀ ਕਿ ਜਿਵੇਂ ਮੇਰੇ ਚ ਕੋਈ ਤਾਕਤ ਹੋਵੇ  ਕਿ ਮੈਂ ਲੋਕਾਂ ਦੇ ਮਨ ਵਿਚ ਚਲ ਰਹੇ ਵਿਚਾਰਾਂ ਨੂੰ ਪੜ੍ਹ ਸਕਦਾ ਸੀ। ਪਰ ਇਹ ਗੱਲ ਮੈਂ ਅੱਜ ਤੱਕ ਕਿਸੇ ਕੋਲ ਨਹੀਂ ਕੀਤੀ ਸੀ  ਨਾ ਹੀ ਮੇਰੇ ਪਰਿਵਾਰ ਵਿਚ ਕਿਸੇ ਨੂੰ ਇਸ ਦੇ ਬਾਰੇ ਕੁਛ ਪਤਾ ਸੀ। ਮੈਂ ਬਚਪਨ ਤੋ ਹੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਵਧੀਆ ਨੰਬਰ ਨਾਲ ਪਾਸ ਹੁੰਦਾ ਸੀ। ਐਵੇਂ ਹੀ ਮੈਂ ਆਪਣੀ graduation  Btech in civil engineering ਵਿੱਚ ਕੀਤੀ । ਅੱਜ ਉਹ ਦਿਨ ਸੀ  ਜਦ ਮੈਂ ਆਪਣੀ ਅਗਲੀ ਪੜ੍ਹਾਈ ਲਈ  ਇਕ ਨਵਾਂ ਕਾਲਜ ਪੜ੍ਹਨਾ ਸੀ ਇਹ ਕਾਲਜ  ਵਿਚ ਪੜ੍ਹਨਾ ਬੁਹਤ ਵਿਦਿਆਰਥੀਆਂ ਦਾ ਸੁਪਨਾ ਸੀ ਜਿਨ੍ਹਾਂ ਵਿਚੋਂ ਇਕ ਮੈਂ ਵੀ ਸੀ ਮੇਰੇ ਵਧੀਆ ਨੰਬਰ ਆਉਣ ਕਰਕੇ ਮੇਰਾ admission ਬਹੁਤ  ਅਸਾਨੀ ਨਾਲ ਹੋ ਗਿਆ । ਮੈਂ   ਪੀਜੀਪੀ ਏਸੀਐਮ  ਦਾ ਕੋਰਸ ਲਈ  ਅਪਲਾਈ ਕੀਤਾ ਸੀ ਕਿਉਂਕਿ ਇਸ ਕੋਰਸ ਦੇ ਕਾਲਜ ਇੰਡੀਆ ਵਿਚ ਬੋਹਤ ਘਟ ਹਨ । ਮੈਂ ਆਪਣੇ ਸਮਾਨ ਨੂੰ ਪੈਕ ਕਰ ਕੇ  ਦੂਸਰੇ ਸਹਿਰ ਚ ਜਾਣ ਲਈ  ਟ੍ਰੇਨ ਪਕੜਨੀ ਸੀ ਜਿਸ ਲਈ ਮੈ  ਪਹਿਲਾ ਹੀ ਰੇਲਵੇ ਸਟੇਸ਼ਨ ਲਈ ਸੋਚਦਾ ਸੀ  ।ਇਸ ਤੋ ਪਹਿਲਾ ਮੈਂ ਜਾਣ ਲਈ ਸੋਚਦਾ ਮੈਂ ਆਪਣੀ ਮਾਤਾ ਨੂੰ ਮਿਲਿਆ   ਓਹਨਾ ਦੇ ਮਨ ਵਿਚ ਕੀ ਚਲਦਾ ਸੀ ਮੈਂ ਪਹਿਲਾ ਹੀ ਜਾਣਦਾ ਸੀ ਇਸ ਲਈ ਮੈਂ ਆਪਣੀ ਮਾਤਾ ਨੂੰ ਹੌਂਸਲਾ ਦਿੱਤਾ ਕਿ ਉਹ   ਦੂਸਰੇ ਸਹਿਰ ਹੀ ਜਾ ਰਿਹਾ ਤੇ ਛੁੱਟੀਆਂ ਵਿਚ ਮਿਲਣ ਆਉਂਦਾ ਰਹੇ ਗਾ। ਇਸ ਨਾਲ ਓਹਨਾ ਨੂ ਥੋੜਾ ਹੌਂਸਲਾ ਹੋਇਆ । ਫਿਰ ਮੈਂ ਆਪਣਾ ਸਮਾਨ ਚੁੱਕ ਕੇ  ਤੁਰਨ ਹੀ ਲਗਾ ਸੀ ਕਿ ਮੇਰੇ ਪਿਤਾ ਜੀ ਨੇ ਮੈਨੂੰ  ਆਪਣੀ ਜੇਬ ਵਿਚੋਂ ਕਢ ਕੇ ਕੁਛ ਪੈਸੇ ਦਿੱਤੇ  । ਇਥੇ ਮੈਂ ਦਸਣਾ ਚਾਉਂਦਾ ਹਾ ਕਿ ਮੇਰੇ ਪਿਤਾ ਜੀ  ਨੇ ਮੇਰੀ ਪੜ੍ਹਾਈ ਲਈ ਆਪਣੀ ਕੰਪਨੀ ਚੋ ਕੁਛ ਪੈਸੇ ਨਕਦ ਲਏ ਸੀ ਕਿਉਂਕਿ ਉਹ ਚੋਹੋਂਦੇ ਸੀ ਕਿ  ਮੈਂ ਇਕ ਵੱਡਾ ਬਿਜਨੇਸ ਮਾਣ ਬਣਾ । ਇਦਾ ਹੀ ਮੈਂ ਆਪਣੇ ਇਕ ਦੋਸਤ ਨਾਲ ਜਿਸ ਦਾ ਨਾਮ ਰਵੀ ਜੋ ਕਿ ਮੇਰੇ ਨਾਲ ਹੀ  ਪੜ੍ਹਨ ਜਾ ਰਿਹਾ ਸੀ। ਅਸੀ ਦੋਨਾਂ ਨੇ ਪਹਿਲਾ ਹੀ ਆਪਣੀ ਟ੍ਰੇਨ ਦੀ ਟਿਕਟ ਬੁੱਕ ਕਰਵਾ ਲਈ ਸੀ ਇਸ ਲਈ ਅਸੀਂ ਟ੍ਰੇਨ ਆਉਣ ਤੋਂ ਪਹਿਲਾ ਹੀ ਸਟਸ਼ੇਸ਼ਨ ਤੇ ਪਹੁੰਚ ਗਏ ਤੇ ਉਥੇ ਬੁਹਤ ਭੀੜ ਸੀ ਮੈਂ ਪਹਿਲੀ ਵਾਰੀ ਆਪਣੇ ਸਹਿਰ ਤੋ ਬਾਹਰ ਜਾ ਰਿਹਾ ਸੀ  ਤੇ  ਚਾਅ ਵੀ ਬੁਹਤ ਸੀ। ਰਵੀ ਤੇ ਮੈਂ ਟ੍ਰੇਨ ਦਾ ਪਤਾ ਕਰ ਕੇ ਆਪਣੇ ਪਲੇਟਫਾਰਮ ਤੇ ਜਾ ਪਹੁੰਚੇ    ਕਾਫੀ ਲੋਕ  ਪਹਿਲਾ ਹੀ ਟ੍ਰੇਨ ਦੀ ਉਡੀਕ ਵਿਚ ਖੜੇ ਸੀ ਅਸੀ  ਸਟਸ਼ੇਨ ਤੋ ਪਹਿਲਾ ਹੀ ਆਪਣੇ ਖਾਣ ਲਈ ਤੇ ਪੀਣ ਵਾਲਾ ਪਾਣੀ ਖਰੀਦ ਲਿਆ ਸੀ। ਮੈਂ ਲੋਕਾਂ ਦੀ ਭੀੜ ਦੇਖ ਰਿਹਾ ਸੀ ਤੇ  ਓਹਨਾ ਵਿਚੋਂ ਇਕ  ਬੁਹਤ ਹੀ ਖੂਬਸੂਰਤ ਲੜਕੀ ਪੰਜਾਬੀ ਸਲਵਾਰ ਕਮੀਜ ਜਿਹੜਾ ਓਹਦੇ  ਰੰਗ ਨਾਲ ਮੈਚ ਕਰ ਰਿਹਾ ਸੀ  ਆਪਣੇ ਸਮਾਨ ਨਾਲ  ਆਉਂਦੀ ਦੇਖੀ ਜਿਸਨੂੰ ਮੈਂ ਵੇਖਦਾ ਹੀ ਰਹਿ ਗਿਆ ਉਹ ਮੇਰੇ ਕੋਲੋ ਦੀ  ਲੰਘ ਗਈ  ਤੇ ਓਹਨੇ ਮੈਨੂੰ ਆਪਣੇ ਵੱਲ ਦੇਖਦਾ ਦੇਖ ਕੇ  ਗੁੱਸੇ ਵਾਲੀ ਨਜਰ ਨਾਲ ਮੈਨੂੰ ਦੇਖਿਆ । ਮੇਰੇ ਲਈ ਪਹਿਲੀ ਵਾਰ ਇਦਾ ਹੋਇਆ ਸੀ ਕਿ ਮੈਂ ਕਿਸੇ ਕੁੜੀ ਵੱਲ ਇਦਾ ਹੀ ਦੇਖਦਾ ਰਹਿ ਗਿਆ   ਫਿਰ ਰਵੀ ਦੇ ਬੋਲ ਮੈਨੂੰ ਸੁਣਾਈ ਦਿੱਤੇ ਕਿ ਟ੍ਰੇਨ ਆ ਗਈ ਜਾਣਾ ਨਹੀਂ । ਸਾਡੀ ਸੀਟ ਏਸੀ ਵਾਲੇ ਡੱਬੇ ਵਿਚ ਸੀ  ਜਿਦਾ ਹੀ ਮੈਂ ਡੱਬੇ ਵਿਚ ਅੰਦਰ ਵੜਿਆ ਮੈਂ ਦੇਖਿਆ  ਹੀ ਉਹ ਹੀ ਲੜਕੀ  ਬੈਠੀ ਸੀ ਤੇ ਗੁੱਸੇ ਵਾਲੀ ਨਜਰ ਨਾਲ ਮੈਨੂੰ ਦੇਖਦੀ ਸੀ  "ਪਤਾ ਨੀ ਕੀ ਸਮਝਦਾ ਆਪਣੇ ਆਪ ਨੂੰ ਕਿਵੇਂ ਦੇਖਦਾ c ਭੁੱਖੇ ਭੇੜੀਏ ਵਾਂਗ ਜਿਵੇਂ ਕੀਤੇ ਕੁੜੀ ਨਾ ਦੇਖੀ ਹੋਵੇ   ਹੁਣ ਵੀ ਕਿਵੇਂ ਅੱਖਾਂ ਪਾੜ ਪਾੜ  ਦੇਖ ਰਿਹਾ  ਇਹ ਵੀ ਨਹੀਂ ਕਿ ਆਪਣੀ ਸੀਟ ਦੇਖ ਲਵੇ " ਓਹਦੇ ਇੰਜ ਕਹਿਣ ਨਾਲ ਮੈਨੂੰ ਧਿਆਨ ਆਇਆ ਤੇ ਮੈ ਆਪਣੀ ਸੀਟ ਲੱਭਣ ਲਗਾ ਤੇ ਮੇਰੀ ਸੀਟ ਜਮਾ ਹੀ ਓਹਦੀ ਸੀਟ ਦੇ ਸਾਹਮਣੇ ਸੀ ਰਵੀ ਦੀ ਸੀਟ ਮੇਰੇ ਸੀਟ ਤੋਹ ਉਪਰ ਸੀ  ਅਸੀ ਆਪਣੀ ਸੀਟ ਤੇ ਬੈਠੇ ਮੈਂ ਸੀਟ ਤੇ ਪਏ ਚਾਦਰ ਨੂੰ ਵਿਛਾ ਕੇ ਉਸ ਉਪਰ ਪੇ ਗਿਆ ਉਹ ਵੀ ਆਪਣੀ ਸੀਟ ਵਿਛਾ ਕੇ ਪੇ ਗਈ ਤੇ  ਉਹ ਦਾ ਪਤਾ ਲਗਾ ਕਿ  ਸੋਚ ਰਹੀ ਸੀ "ਕਿ ਰੱਬਾ ਤੈਨੂੰ ਵੀ ਇਹੀ ਮਿਲਿਆ ਸੀ  ਜਿਸਨੂੰ ਮੇਰੇ ਸਾਹਮਣੇ ਲਿਆ ਕੇ ਬੈਠਾ ਦਿੱਤਾ   ਜਿਸ ਨੂੰ ਕੁੜੀਆਂ ਦੀ ਇੱਜ਼ਤ ਦਾ  ਭੋਰਾ ਵੀ ਖਿਆਲ ਨੀ ਕਿਵੇਂ ਦੇਖਦਾ ਕੁੜੀਆਂ ਵੱਲ ਜਿਵੇਂ ਖਾ ਜਾਣਾ ਹੋਵੇ "  ਟ੍ਰੇਨ ਦੇ ਡੱਬੇ ਵਿੱਚ ਕਾਫੀ ਹਲਚਲ ਸੀ ਕਿਉਂ ਕਿ ਲੋਕ ਆਪਣੀ ਸੀਟ ਲੱਭ ਰਹੇ ਸੀ  ਏਨੇ ਵਿਚ ਬੁਜੁਰਗ ਮਾਤਾ ਆਏ  ਓਹਨਾ ਦੀ  ਸੀਟ ਬਿਲਕੁਲ ਅਪਰ ਬੈਰਥ ਮਿਲੀ ਸੀ ਓਹਨਾ ਆ ਕੇ ਮੈਨੂੰ ਕਿਹਾ ਬੇਟਾ ਕਿ ਤੂੰ ਉੱਪਰ ਵਾਲੀ ਸੀਟ ਤੇ ਬੈਠ ਜਾਏ ਗਾ ਮੇਰੇ ਗੋਡੇ  ਵਿਚ ਦਰਦ ਹੋਣ ਕਰ ਕੇ ਮੇਰੇ ਕੋਲੋ ਉੱਪਰ ਨਹੀਂ ਬੈਠ ਹੋਣਾ। ਮੈਂ ਸੋਚਿਆ ਕਿ ਬੁਜੁਰਗ ਸਹੀ ਕਹਿ ਰਹੇ  ਤੇ ਮੈਂ ਨਾ ਚਾਹੁੰਦੇ ਹੋਏ ਵੀ ਆਪਣੀ ਸੀਟ ਓਹਨਾ ਨੂ ਦੇ ਦਿੱਤੀ ਕਿਉਂਕਿ ਓਹਨਾ ਨੇ ਵੀ ਉੱਥੇ ਹੀ ਜਾਣਾ ਸੀ ਜਿੱਥੇ ਅਸੀ । ਮੈਂ ਆਪਣਾ ਸਾਮਾਨ ਚੁੱਕ ਕੇ ਉਪਰ ਵਾਲੀ ਸੀਟ ਤੇ ਕੀਤਾ ਤੇ  ਆਪਣਾ ਉਪਰ ਨੂੰ ਹੋ ਕੇ ਬੈਠ ਗਿਆ । ਮੇਰੇ ਮਨ ਵਿਚ ਹਾਲੇ ਵੀ ਉਹ ਸੋਹਣੀ ਕੁੜੀ ਦੇ ਖਿਆਲ ਆ ਰਹੇ ਸੀ ਮੈਂ ਆਪਣੀ ਸੀਟ ਤੋ ਬਾਹਰ ਨਿਕਲ ਕੇ  ਦੇਖਿਆ ਤੇ ਉਹ ਨਹੀਂ ਦਿਖਾ ਰਹੀ ਸੀ। ਫਿਰ ਕੁਛ ਟਾਈਮ ਮੈਂ ਆਪਣੀ ਸੀਟ ਤੇ ਬੈਠ ਕੇ ਮੋਬਾਈਲ ਚਲਾ ਕੇ ਕੁਛ ਵੀਡੀਉ ਤੇ ਮੂਵੀਜ਼ ਦੇਖਿਆ  ।
ਅਗਲਾ ਭਾਗ  ਜਲਦ ਹੀ ਅਪਡੇਟ ਕਰਾ ਗਾ
Like Reply
Do not mention / post any under age /rape content. If found Please use REPORT button.
#2
Very nice plot Punjabi vich bahut ghat storian ne eho jehiam
Like Reply
#3
Bht vadia start
Like Reply
#4
Ghaint story
Like Reply
#5
Part 2  ਭਾਗ -੨
 ਟ੍ਰੇਨ ਹਾਲੇ  ਕੁਛ ਸਟੇਸ਼ਨ ਹੀ ਗਈ ਹੋਉ  ਕੁਛ ਸ਼ਰਾਰਤੀ  ਟ੍ਰੇਨ ਚ  ਚੜ ਗਏ ਤੇ ਕਾਫੀ  ਸ਼ੋਰ ਮਚਾ ਰਹੇ ਸੀ ।   ਟ੍ਰੇਨ ਚ ਚਾਹ ਵੇਚਣ ਵਾਲਿਆਂ ਦੀ ਆਵਾਜ਼ ਆਉਂਦੀ ਉਹ ਆਪਣੀ ਆਵਾਜ ਚ ਚਾਹ ਵੇਚਦੇ ਹੋਇ ਇਕ ਡੱਬੇ ਤੋਹ ਦੂਜੇ ਡੱਬੇ ਜਾਂਦੇ  ਏਸੀ ਦੀ ਠੰਡੀ ਹਵਾ ਨਾਲ ਹਰ ਯਾਤਰੀ ਨੀਂਦ ਲਾਹ ਰਹੇ ਸੀ । ਜਦ ਵੀ ਟ੍ਰੇਨ ਕਿਸੇ ਸਟੇਸ਼ਨ ਤੇ ਪਹੁੰਚਦੀ ਸਟੇਸ਼ਨ ਦੇ ਸਪੀਕਰ ਦੀ ਆਵਾਜ਼ ਆਉਂਦੀ  । ਮੇਰਾ ਖਿਆਲ ਹਲੇ ਵੀ ਉਹ ਕੁੜੀ ਵਿਚ ਸੀ  ਕਿ ਉਹ ਕਿ ਕਰ ਰਹੀ ਹੋਉ। ਫਿਰ ਮੈਂ  ਹੌਂਸਲਾ ਜੇਹਾ ਕਰ ਕੇ  ਓਹਨੂੰ ਵੇਖਿਆ   ਤੇ ਉਹ ਆਪਣੀ ਸੀਟ ਤੇ ਨਹੀਂ ਸੀ । ਮੈਂ   ਸੋਚਿਆ ਕਿ ਸਯਦ ਓਹਦਾ ਸਟੇਸ਼ਨ ਆ ਗਿਆ ਹੋਣਾ ਤੇ ਉਹ ਉਤਰ ਗਈ ਹੋਣੀ । ਇਹੀ  ਸੋਚ ਸੋਚਦਾ ਮੈਂ ਵੀ ਆਪਣੀ ਸੀਟ ਤੋ ਉਤਰ ਕੇ ਬਾਹਰ  ਟ੍ਰੇਨ ਦੇ ਗੇਟ ਕੋਲ ਆ ਗਿਆ  ਕਿ ਵੇਖਦਾ   ਉਹ ਕੁੜੀ ਖੜੀ  ਤੇ   ਉਹ ਸ਼ਰਾਰਤੀ ਮੁੰਡੇ  ਓਹਨੂੰ ਛੇੜ ਰਹੇ  । ਮੈਂ ਕੋਲ ਜਾ ਕੇ ਓਹਦੇ ਮੋਢੇ ਤੇ ਹੱਥ ਰੱਖਿਆ  ਤੇ ਕਿਹਾ " ਕਿ ਹੋ ਗਿਆ ਵਾਪਿਸ ਨਹੀਂ ਆਈ ਮੈਂ ਤੇਰੀ ਉਡੀਕ ਕਰ ਰਿਹਾ ਸੀ " ਮੇਰੀ Athletic type body ਸੀ ਅਤੇ ਮੇਰੇ ਜਿਮ ਦਾ ਸ਼ੋਂਕ ਕਰਨ ਕਰਕੇ ਮੇਰਾ ਸ਼ਰੀਰ  ਵੀ ਬਣਿਆ  ਹੋਇਆ ਸੀ। ਓਹ ਮੇਰੇ ਮੂੰਹ ਵਲ ਦੇਖਦੀ  ਮੇਰੇ ਪਿੱਛੇ ਆ ਕੇ ਖੜੀ ਹੋ ਗਈ  ਤੇ ਮੈਨੂੰ ਕਹਿੰਦੀ  ਇਹ ਲੋਕ ਮੈਨੂੰ ਨਹੀਂ ਜਾਣ ਦਿੰਦੇ  ਜਦ ਹੀ ਮੈਂ ਓਹਨਾ ਵਲ ਦੇਖਿਆ  ਉਹ ਆਪਣੇ ਆਪ ਪਿੱਛੇ ਹਟ ਗਏ ਤੇ ਉਹ  ਵਾਸ਼ਰੂਮ ਚਲੀ ਗਈ  । ਜਿਨਾ ਚਿਰ ਵਾਪਿਸ  ਨਹੀ ਆਈ ਓਨਾ ਚਿਰ ਮੈਂ ਉੱਥੇ ਖੜਿਆ ਰਿਹਾ   ਤੇ ਓਹਨਾ ਸ਼ਰਾਰਤੀਆਂ ਚੋ ਕੋਈ ਕੁਛ ਨਾ ਬੋਲਿਆ ਮੈਂ ਦਸਣਾ ਭੁੱਲ ਗਿਆ ਮੇਰਾ ਦੋਸਤ ਰਵੀ ਜੋ ਨਾਲ ਹੀ ਸਫਰ ਕਰ ਰਿਹਾ ਸੀ ਉਹ ਸੁੱਤਾ ਪਿਆ ਸੀ। ਮੈਂ ਓਹਨੂੰ ਜਗਾਉਣ ਦੀ ਕੋਸ਼ਿਸ਼ ਨਹੀਂ ਕੀਤੀ    ਫਿਰ ਕੁਛ ਟਾਈਮ ਬਾਅਦ  ਉਹ ਨੇ ਗੇਟ  ਖੋਲਿਆ ਤੇ ਬਾਹਰ ਆ ਗਈ   । ਫਿਰ ਅਸੀ ਵਾਪਿਸ ਸੀਟ ਨੂੰ ਹੋ ਗਏ ਓਹਨੇ ਰਾਸਤੇ ਵਿਚ ਮੈਨੂੰ thanks ਬੋਲਿਆ ਤੇ ਮੈਨੂੰ ਕਹਿੰਦੀ ਕਿ ਪਤਾ ਨਹੀਂ ਉਹ ਮੇਰੇ ਨਾਲ ਕਿ ਕਰਦੇ ਕਿਉਂਕਿ ਸਾਰੇ ਡੱਬੇ ਵਿਚ ਸੁੱਤੇ ਪਏ ਸੀ।  ਇਦਾ ਹੀ ਅਸੀ ਸੀਟ ਤੇ ਆ ਕੇ ਬੈਠ ਗਏ ਮੈਂ ਆਪਣੀ ਸੀਟ ਲਈ ਉੱਪਰ  ਚੜਨ ਹੀ ਲਗਾ ਸੀ ਓਹਨੇ ਮੈਨੂੰ  ਕਿਹਾ sorry ਮੈ ਤੁਹਾਡੇ ਬਾਰੇ  ਗਲਤ  ਸੋਚਿਆ ਸੀ ਕਿਉਂਕਿ ਤੁਸੀ ਮੇਰੇ ਵਲ ਘੂਰ ਕੇ ਦੇਖ ਰਹੇ ਸੀ ਸਟੇਸ਼ਨ ਤੇ  । ਮੈਂ ਵੀ ਮਾਫੀ ਮੰਗੀ    ਓਹਨੇ ਕਿਹਾ ਨੋ ਇਹਦੀ ਕੋਈ ਲੋੜ ਨਹੀਂ  । By the Way
ਮੇਰਾ ਨਾਮ ਸਪਨ ਦੀਪਕੌਰ ਹੈ। ਮੈਂ ਵੀ ਦੱਸਿਆ ਮੇਰਾ ਨਾਮ ਰਾਜਪ੍ਰੀਤ ਸਿੰਘ  ਮੈਂ  ਆਪਣੀ ਪੜ੍ਹਾਈ ਲਈ   ਸਹਿਰ ਜਾ ਰਿਹਾ   ਓਹਨੇ ਕਿਹਾ  ਕਿ ਇਹ ਤਾਂ ਹੋਰ ਵੀ ਵਧੀਆ ਗੱਲ ਹੋ ਗਈ ਮੈਂ ਵੀ ਉੱਥੇ ਹੀ ਜਾ ਰਹੀ ਆ  ਮੈਂ ਕਿਹਾ ਮੈਂ  ਨਿਕਮਾਰ ਕਾਲਜ ਚ ਜਾ ਰਿਹਾ । ਓਹਦਾ ਜਵਾਬ ਸੀ ਤੂੰ ਮੈਨੂੰ  Follow   ਕਰ ਰਿਹਾ  ਮੈਂ ਕਿਹਾ ਨਹੀਂ ਮੈਂ  ਸੱਚ ਚ ਉਹ ਕਾਲਜ ਜਾ ਰਿਹਾ  ਆਪਣੀ ਪੜ੍ਹਾਈ ਲਈ  ਓਹਨੇ ਕਿਹਾ ਇਹ ਤਾਂ ਹੋਰ ਵੀ ਵਧੀਆ ਗੱਲ ਹੋਈ । ਪਤਾ ਨਹੀਂ ਖੜੇ ਖੜੇ ਅਸੀ ਕਿੰਨਾ ਟਾਈਮ ਗੱਲ ਕਰਦੇ ਰਹੇ ਓਹਨੇ  ਕਿਹਾ  ਕਿ ਆਪਾ ਬੈਠ ਕੇ ਗੱਲ ਨਾ ਕਰੀਏ  ਮੈਂ  ਕਿਹਾ ਮੇਰੀ ਸੀਟ ਤਾ ਉਪਰ ਆ   ਓਹਨੇ ਮੈਨੂੰ ਆਪਣੀ ਸੀਟ ਤੇ ਬੈਠ ਲਈ ਕਿਹਾ  । ਮੈਂ ਬੈਠ ਗਿਆ   ਓਹਨੇ ਦੱਸਿਆ ਕਿ ਉਹ ਵੀ ਓਸ ਕਾਲਜ ਚ ਹੀ ਹੈ ਤੇ   ਉਹ ਵੀ ਪਹਿਲੀ ਬਾਰ ਹੀ ਜਾ ਰਹੀ ਹੈ  ਤੇ ਮੇਰੀ ਹੀ ਕਲਾਸ ਵਿਚ ਹੈ । ਐਵੇਂ ਸਾਡੇ ਚ Bonding   ਹੋਰ ਵਧ ਗਈ ਅਸੀ ਆਪਣੀ ਪੜ੍ਹਾਈ ਬਾਰੇ ਤੇ ਏਕ ਦੂਜੇ ਬਾਰੇ ਆਪਸ ਚ ਦੱਸਿਆ ਓਹਦੇ ਪਿਤਾ ਜੀ ਦਾ ਆਪਣਾ ਇਕ ਦਾ ਆਪਣਾ  ਕਾਰੋਬਾਰ ਹੈ  import  ਐਕਸਪੋਰਟ ਦਾ  ਤੇ ਉਹ ਕਾਫੀ ਚੰਗੇ ਤੇ ਅਮੀਰ ਪਰਿਵਾਰ ਤੋਹ ਸੀ। ਮੈਂ ਦੱਸਿਆ ਕੀ ਮੇਰੇ ਪਿਤਾ ਜੀ ਕਲਰਕ ਆ ਤੇ ਇਹ ਓਹਨਾ ਦਾ ਵੀ ਸੁਪਨਾ ਕਿ ਮੈਂ ਵੀ ਕੋਈ ਚੰਗਾ ਜੇਹਾ ਕੰਮ ਕਰਾ ਤੇ ਓਹਨਾ ਦਾ ਨਾਮ ਰੌਸ਼ਨ ਕਰਾ  ਇਸ ਤੇ ਓਸ ਨੇ ਕਿਹਾ ਕਿ  ਤੁਹਾਡੇ ਪਿਤਾ ਨੂੰ ਤੁਹਾਡੇ ਤੇ ਗਰਵ ਹੋਣਾ ਚਾਹੀਦਾ । ਇਨੇਂ ਨੂੰ ਇਕ ਸਟੇਸ਼ਨ  ਆ ਜਾਂਦਾ  ਤੇ ਗੱਡੀ ਰੁਕਣ ਤੇ   ਸਪਨ ਮੈਨੂੰ ਕਹਿੰਦੀ ਕਿ ਚਾਹ ਪੀ ਕੇ ਆਈਏ । ਫਿਰ ਅਸੀ  ਚਾਹ ਪੀਤੀ    ਓਹਦੇ ਨਾਲ ਬੀਤ ਰਿਹਾ ਸਮਾ ਮੈਨੂੰ ਪਤਾ ਹੀ ਨਹੀਂ ਲਗ ਰਿਹਾ ਸੀ ਸਫਰ ਵੀ ਚੰਗਾ ਬੀਤ ਰਿਹਾ ਸੀ।   ਜਦ ਅਸੀ ਅੰਦਰ ਗਏ  ਡੱਬੇ ਵਿੱਚ  ਸਾਰੇ ਜਾਗ ਚੁੱਕੇ ਸੀ  ਰਵੀ ਵੀ ਆਪਣੀ ਸੀਟ ਤੇ ਬੈਠਾ ਚਾਹ ਪੀ ਰਿਹਾ ਸੀ  ਮੈਨੂੰ ਏਕ ਲੜਕੀ ਨਾਲ ਆਉਂਦੇ ਦੇਖ ਕੇ ਓਹਨੇ ਮੈਨੂੰ ਇਸ਼ਾਰਾ ਕੀਤਾ ਕੌਣ ਹੈ ਇਹ । ਮੈਂ ਵੀ ਇਸ਼ਾਰੇ ਨਾਲ ਦੱਸਿਆ ਕਿ ਬਾਅਦ ਚ ਦਸਦਾ  ਫਿਰ  ਉਹ ਵੀ ਨੀਚੇ ਆ ਗਿਆ   ਏਨੇ ਨੂੰ  ਟਿਕਟ ਚੈਕ ਕਰਨ ਵਾਲਾ ਇੰਸਪੈਕਟਰ  ਆ ਗਿਆ  ਚੈਕ ਕਰਦਾ    ਓਹਨੇ  ਸਭ ਦੀ  ਟਿਕਟ  ਚੈਕ ਕੀਤੀ    ਸਪਨ ਦੀ ਟਿਕਟ    ਸੀ ਪਰ ਉਹ confirm ਨਾ ਹੋਣ ਕਰਕੇ  ਉਹ ਟੀਸੀ ਓਹਨੂੰ ਕਹਿੰਦਾ ਕਿ ਮੈਡਮ ਤੁਸੀ ਜਾ ਤਾਂ ਜੁਰਮਾਨਾ ਭਰੋ ਜਾ  ਫਿਰ ਇਸ ਡੱਬੇ  ਚ ਉਤਰ ਕੇ ਜਰਨਲ ਡੱਬੇ ਵਿੱਚ ਚਲੇ ਜਾਓ  ਉਹ ਪਰੇਸ਼ਾਨ ਹੋ ਗਈ ਤੇ ਆਪਣਾ ਪਰਸ ਕੱਢਣ ਲੱਗ ਗਈ ਮੈਂ ਓਹਨੂੰ ਇਸ਼ਾਰਾ ਕੀਤਾ ਤੇ  ਟੀਸੀ ਨਾਲ ਗੱਲ ਕਰ ਕੇ ਓਹਨੂੰ  ਇਹ ਸੀਟ ਦੇਂਣ ਲਈ ਮਨਾ ਲਿਆ  ਤੇ ਓਹਨੂੰ ਕੁਛ ਪੈਸੇ ਦੇ ਦਿੱਤੇ   ਓਹਨੇ ਕਿਹਾ ਕਿ ਇਹ ਸੀਟ 4 ਸਟੇਸ਼ਨ ਛੱਡ ਕੇ ਫਿਰ ਕਿਸੇ ਮੁਸਾਫਿਰ ਲਈ ਬੁੱਕ ਆ ਤੇ ਤੁਹਾਨੂੰ ਇਸ ਨੂੰ ਆਪਣੇ ਨਾਲ ਬਿਠਾਨਾ ਪੈਣਾ ਕੁਨ ਕਿ ਸੀਟ ਕੋਈ ਵੀ ਖਾਲੀ ਨਹੀਂ ਹੋਰ  ਜਿੱਥੇ ਮੈਂ ਇਹਨਾਂ ਨੂੰ ਬਿਠਾ ਸਕਾ । ਮੈਂ ਇਹ ਗੱਲ ਸਪਨ ਨੂੰ ਦੱਸੀ ਓਹਨੇ  ਸੋਚਣ ਲਗ ਗਈ ਮੈਂ ਕਿਹਾ  ਏਨਾ ਟਾਈਮ ਨਹੀਂ ਕੋਈ  ਜਵਾਬ ਦਿਓ  ਓਹਨੇ ਅਖੀਰ ਕਿਹਾ ਓਕੇ  ।ਫਿਰ ਇਦਾ 4 ਸਟੇਸ਼ਨ ਤੇ ਕੋਈ ਆਇਆ ਤੇ ਕਹਿਣ ਲੱਗਾ ਇਹ ਮੇਰੀ  ਸੀਟ ਹੈ ਸਪਨ ਨੂੰ ਮੈਂ ਕਿਹਾ ਕਿ ਤੂੰ ਉੱਪਰ ਆਜਾ   ਆਪਾ Adjust ਕਰ ਲਵਾਂ ਗੇ ਓਹਨੇ ਇਦਾ ਹੀ ਕੀਤਾ ਉਹ ਉਪਰ ਆ ਕੇ ਬੈਠ ਗਈ  ਅਸੀ ਇਦਾ ਹੀ ਬੈਠੇ  ਉਹ ਬੁਹਤ ਸੋਚਾਂ ਵਿਚ ਡੁੱਬ ਗਈ ਮੈਂ ਓਹਨੂੰ ਮੋਢੇ ਤੋਹ ਹਿਲਾਇਆ ਉਹ ਬਾਹਰ ਆਈ ਆਪਣੀ  ਸੋਚਾਂ ਚੋ 
ਮੈਨੂੰ  ਧੰਨਵਾਦ ਕਹਿ ਰਹੀ ਸੀ ।ਮੈਨੂੰ ਏਕ ਖੁਸ਼ੀ ਇਹ ਵੀ ਸੀ ਕਿ ਜਿਸ ਕੁੜੀ ਨੂੰ ਮੈਂ ਆਪਣੇ  ਸੁਪਨਿਆਂ ਚ ਵੇਖਦਾ ਉਹ ਬਿਲਕੁਲ ਮੇਰੇ ਨਾਲ ਹੀ ਬੈਠੀ ਹੈ     ਫਿਰ ਮੈਂ ਮੈਂ ਓਹਨੂੰ ਏਕ ਕੰਬਲ ਦੇ ਦਿੱਤਾ ਕਿ ਇਹਨੂੰ ਉਪਰ ਲੇ ਕੇ ਬੈਠ ਜਾਓ  ਤੇ ਮੈਂ ਆਪਣੇ ਨਾਲ ਲਿਆਦੀ ਕੰਬਲੀ ਲਈ ਲਈ     ਫਿਰ ਮੈਂ ਓਹਨੂੰ ਪੁੱਛਿਆ ਕਿ  ਉਹ ਫਿਲਮ ਦੇਖਣ ਪਸੰਦ ਕਰੇ ਗੀ ਓਹਨੇ ਹਨ ਵਿਚ  ਸਿਰ ਹਿਲਾਇਆ ਤੇ ਫਿਰ ਮੇਰੇ ਕੋਲ ਏਕ ਹਾਸੇ ਠੱਠੇ ਵਾਲੀ ਫਿਲਮ ਸੀ ਉਹ ਅਸੀ ਦੇਖਣੀ ਸੁਰੂ ਕੀਤੀ  ਅਸੀ ਦੋਨੋ ਇਕ ਹੀ ਹੈਡਫੋਨ ਦੀ ਵਰਤੋਂ ਕਰ ਰਹੇ ਸੀ ਤੇ ਕਾਫੀ ਨੇੜੇ ਨੇੜੇ ਬੈਠੇ ਸੀ ਮੈਂ ਚੋਰੀ  ਚੋਰੀ ਓਹਨੂੰ ਵੇਖ ਰਿਹਾ ਸੀ  (ਜਿਹੜਾ ਬਾਅਦ ਚ ਓਹਨੇ ਦੱਸਿਆ ਸੀ ਕਿ ਓਹਨੇ ਵੀ ਵੇਖਿਆ ) ਸਾਡਾ ਸਫਰ ਇਦਾ ਹੀ ਕੇ ਗਿਆ   ਪਤਾ ਹੀ ਨਹੀਂ ਲਗਾ ਕਦ ਸੋ ਗਏ ਚਲਦੀ  ਟ੍ਰੇਨ ਚ  ਮੈਂ ਅੱਖ ਖੋਲੀ ਦੇਖ ਰਿਹਾ ਸੀ ਓਹਦੇ ਵਾਲ ਓਹਦੇ  ਚੇਹਰੇ ਤੇ ਗਿਰੇ ਹੋਇ ਸੀ ਤੇ ਮੈਂ ਹਿੰਮਤ ਕਰ ਕੇ ਓਹਦੇ  ਵਾਲ  ਏਕ ਪਾਸੇ ਕਰ ਦਿੱਤੇ  ਓਹਦਾ ਚੇਹਰਾ ਇਦਾ ਚਮਕ ਰਿਹਾ ਸੀ ਜਿਵੇਂ  ਮੀਂਹ ਪੈਣ ਤੋਂ ਬਾਅਦ ਧੁੱਪ ਨਾਲ ਬੱਦਲ ਚਮਕਦੇ ਬੁਹਤ ਹੀ ਸੋਹਣੀ ਲਗ ਰਹੀ ਸੀ । ਮੈਂ ਇਦਾ ਹੀ ਵੇਖਦਾ ਰਿਹਾ ਓਹਨੂੰ ਤੇ ਕੁਛ ਟਾਈਮ ਬਾਅਦ ਓਹਦੀ ਵੀ ਅੱਖ ਖੁੱਲ ਗਈ ਉਹ ਮੇਰੇ ਉੱਪਰ ਨੂੰ ਗਿਰੀ ਹੋਈ c ਤੇ ਓਹਨੇ ਉਠ ਕੇ ਮਾਫੀ ਮੰਗੀ।  ਫਿਰ  ਪੁੱਛਣ ਲਗੀ ਕਿੱਥੇ ਪਹੁੰਚ ਗਏ  ਮੈਂ ਕਿਹਾ 1-੨ ਸਟੇਸ਼ਨ ਰਹਿ ਗਏ ।  ਫਿਰ  ਅਸੀ ਆਪਣੇ  ਸਟੇਸ਼ਨ ਤੇ ਉਤਰ ਕੇ    ਪਹਿਲਾ  ਨਾਸ਼ਤਾ ਕੀਤਾ  ਉਹ ਵੀ ਸਾਡੇ ਨਾਲ ਹੀ ਸੀ  ਓਹਨੇ ਦੱਸਿਆ ਸੀ ਕਿ ਓਹਦੀ ਇਕ ਦੋਸਤ ਵੀ ਆ  ਰਹੀ    ਫਿਰ ਅਸੀ ਓਹਦੇ ਇਤੰਜ਼ਰ ਕੀਤਾ ਓਹਦੀ  ਦੋਸਤ ਵੀ ਓਹਦੇ ਵਰਗੀ ਹੀ  ਸੋਹਣੀ ਸੀ ।  ਸਪਨ ਨੇ ਓਹਦਾ intro ਕਰਵਾਇਆ ਕਿ ਇਹ ਅਮਨ ਹੈ   ਅਸੀ ਇਕ ਦੂਜੇ ਨੂੰ ਹੈਲੋ ਕਿਹਾ ਏਨੇ ਨੂੰ ਰਵੀ ਅਮਨ ਨਾਲ ਅੱਗੇ ਹੋ ਕੇ ਹੱਥ ਮਿਲਾਉਣ ਲਗਾ ਤੇ ਓਹਨੇ ਅੱਗੋ ਹੱਥ ਜੋੜ ਹੈਲੋ ਕਿਹਾ   ਏਨੇ ਤੇ ਰਵੀ  ਦੀ ਬੇਜ਼ਤੀ ਹੋ ਗਈ ਮੈਂ ਤੇ ਸਪਨ ਹੱਸਣ ਲੱਗ ਗਏ  ।  ਫਿਰ ਅਸੀ  ਕਾਲਜ ਨੂੰ ਜਾਣ ਲਈ ਇਕ ਆਟੋ ਕੀਤਾ ਤੇ ਕਾਲਜ ਪਹੁੰਚੇ
Like Reply
#6
ਧੰਨਵਾਦ ਦੋਸਤੋ ਤੁਹਾਡੇ ਕਮੈਂਟਸ ਲਈ ਇਦਾ ਹੀ ਕਮੈਂਟਸ ਕਰਦੇ ਰਹੋ ਹੋਰ ਵਧੀਆ ਇਸ ਕਹਾਣੀ ਨੂੰ ਮੈਂ ਇੰਜ ਲਿਖਦਾ ਰਿਹਾ ਗਾ ।
Like Reply
#7
ਧੰਨਵਾਦ ਦੋਸਤੋ ਤੁਹਾਡੇ ਕਮੈਂਟਸ ਲਈ ਇਦਾ ਹੀ ਕਮੈਂਟਸ ਕਰਦੇ ਰਹੋ  ਹੋਰ ਵਧੀਆ ਇਸ ਕਹਾਣੀ ਨੂੰ ਮੈਂ ਇੰਜ ਲਿਖਦਾ ਰਿਹਾ ਗਾ ।
Like Reply
#8
Vaddia update
Like Reply
#9
Nice story dhkk k rkh bayi
Like Reply
#10
Siraaa bai.... Pr adh vichale na chaddi story
Like Reply
#11
Bai update deo
Like Reply
#12
Update ji
[+] 1 user Likes Bhullar's post
Like Reply




Users browsing this thread: 1 Guest(s)